ਜੰਗ ਹਿੰਦ ਪੰਜਾਬ
ਇਸ ਦਸਤਾਵੇਜ਼ ਦੇ ਵਿੱਚ ਤਿੰਨ ਖੇਤੀ ਕਾਨੂੰਨਾਂ ਦੇ ਮਾਰੂ ਪ੍ਰਭਾਵਾਂ ਦਾ ਸੰਖੇਪ ਵਿਸ਼ਲੇਸਣ, ਇਹ ਹਾਲਾਤ ਪੈਦਾ ਕਰਨ ਪਿੱਛੇ ਕੰਮ ਕਰਦੇ ਪ੍ਰਬੰਧਾਂ ਦਾ ਮੁਲਾਂਕਣ ਅਤੇ ਸੰਘਰਸ਼ ਵਿੱਚ ਹਿੱਸਾ ਪਾਉਣ ਲਈ ਕੁਝ ਠੋਸ ਸੁਝਾਅ ਪੇਸ਼ ਕੀਤੇ ਗਏ ਹਨ ਤਾਂ ਜੋ ਆਪਾਂ ਮੂਹਰੇ ਹੋ ਕੇ ਸੰਘਰਸ਼ ਲੜਨ ਵਾਲਿਆਂ ਵੀਰਾਂ-ਭੈਣਾਂ ਦੇ ਸਹਿਯੋਗ ਵਿੱਚ ਨਿੱਤਰ ਸਕੀਏ। ਭਾਰਤੀ ਰਾਸ਼ਟਰਵਾਦ ਵੱਲੋਂ ਸਿਰਜੇ ਬਿਰਤਾਂਤਾਂ ਨੂੰ ਰੱਦ ਕਰਦਿਆਂ, ਪੰਥਕ ਨੌਜਵਾਨਾਂ ਨੂੰ ਆਪਣੇ ਨਿਸ਼ਾਨੇ ਵੱਲ ਵੱਧਦਿਆਂ ਯਾਦ ਰੱਖਣਾ ਚਾਹੀਦਾ ਹੈ ਕਿ ਮੌਕੇ ਦਾ ਸੰਘਰਸ਼ ਸਾਮਰਾਜਵਾਦ ਅਤੇ ਭਾਰਤੀ ਸਟੇਟ ਦੀ ਹਿੰਸਾ ਵਿਰੁੱਧ ਚਲ ਰਹੇ ਸ਼ਾਨਾਮੱਤੇ ਸਿੱਖ ਸੰਘਰਸ਼ ਦਾ ਹੀ ਇੱਕ ਪੜਾਅ ਹੈ।