ਅਜ਼ਾਦ ਖਾਲਿਸਤਾਨ ਦੀ ਸਥਾਪਨਾ ਰਾਹੀਂ ਖਾਲਸਾ ਜੀ ਦੇ ਬੋਲ ਬਾਲੇ ਲਈ ਗੁਰੂ ਖਾਲਸਾ ਪੰਥ ਨੂੰ ਲਾਮਬੰਦ ਕਰਦਿਆਂ…

kurbani.JPG

ਖਾਲਿਸਤਾਨ ਕੇਂਦਰ ਦਾ ਮੁੱਖ ਟੀਚਾ ਗੁਰਮਤ ਸਿਧਾਂਤ ਅਨੁਸਾਰੀ ਚੱਲਣ ਵਾਲੀ ਸਮੂਹਕ ਪੰਥਕ ਅਗਵਾਈ ਨੂੰ ਉਸਾਰਨ ਅਤੇ ਸਹਿਯੋਗ ਦੇਣ ਦੇ ਕਾਰਜ ਨਾਲ ਪ੍ਰਣਾਇਆ ਹੋਇਆ ਹੈ । 

ਸੰਸਾਰ ਭਰ ਦੇ ਪੰਥਕ ਨੌਜਵਾਨਾਂ ਦੀ ਕਾਬਲੀਅਤ ਨੂੰ ਹੋਰ ਉਜਾਗਰ ਅਤੇ ਅਗਵਾਈ ਯੋਗ ਬਣਾਉਣ ਲਈ ਇਹ ਕੇਂਦਰ ਕਾਰਜਸ਼ੀਲ ਰਹੇਗਾ। ਮੁੱਖ ਰੂਪ ਵਿੱਚ ਮਹੱਤਵਪੂਰਨ ਰਚਨਾਤਮਕ ਖੋਜ ਅਤੇ ਸੰਵਾਦ ਰਚਾਉਣ ਦੇ ਉੱਦਮ, ਭਵਿੱਖਤ ਰਣਨੀਤੀ ਦਾ ਰੂਪ-ਰੇਖਾ ਬਾਰੇ ਵਿਚਾਰ, ਅਤੇ ਪੰਥ-ਪੰਜਾਬ ਨਾਲ ਸਬੰਧਤ ਮਸਲਿਆਂ ਦੀ ਸੂਝ-ਬੂਝ ਨਾਲ ਵਿਸ਼ਲੇਸ਼ਣ ਪੇਸ਼ ਕਰਨ ਵਾਲੇ ਕਾਰਜ ਕਰੇਗਾ । 

ਇਹ ਕੇਂਦਰ ਗੁਰੂ ਗ੍ਰੰਥ-ਪੰਥ ਦੇ ਆਸ਼ੇ ਅਨੁਸਾਰ ਪੰਥਕ ਲੀਡਰਸ਼ਿਪ ਤਿਆਰ ਕਰਨਾ ਲੋਚਦਾ ਹੈ। ਕੇਂਦਰ ਦੇ ਕਾਰਜ ਉਹਨਾਂ ਸਿੱਖਾਂ ਨੂੰ ਲਾਮਬੰਦ ਕਰਨ ਲਈ ਸੇਧਤ ਰਹਿਣਗੇ ਜਿਹੜੇ ਸਾਡੀ ਧਰਤੀ ਅਤੇ ਸਰੀਰਾਂ ਉੱਪਰ ਦੁਨਿਆਵੀ ਰਾਜਾਂ ਦੀ ਬਾਦਸ਼ਾਹਤ ਨੂੰ ਖ਼ਤਮ ਕਰਨ, ਤੇ ਗੁਰੂ ਖਾਲਸਾ ਪੰਥ ਦੇ ਪਾਤਸ਼ਾਹੀ ਦਾਵੇ ਨੂੰ ਕਾਇਮ ਰੱਖਣ ਦੇ ਬੁਨਿਆਦੀ ਕਾਰਜਾਂ ਲਈ ਵਚਨਬੱਧ ਹਨ। 

ਕੇਂਦਰ ਦਾ ਕੰਮ ਸਮੁੱਚੇ ਤੌਰ 'ਤੇ ਵਿਸ਼ਵ ਭਰ ਦੀਆਂ ਪੰਥਕ ਸੰਸਥਾਵਾਂ ਨਾਲ ਜੁੜੇ ਨੌਜਵਾਨਾਂ ਦੁਆਰਾ ਸਾਂਝੇ ਰੂਪ ਵਿੱਚ ਚਲਾਇਆ ਜਾਵੇਗਾ ਜਿਹਨਾਂ ਵਿੱਚ ਮੁੱਖ ਰੂਪ ਵਿੱਚ ਸਿੱਖ ਲਿਬਰੇਸ਼ਨ ਫਰੰਟ, ਨੈਸ਼ਨਲ ਸਿੱਖ ਯੂਥ ਫੈਡਰੇਸ਼ਨ, ਅਤੇ ਖਾਲਿਸਤਾਨ ਐਕਟਿਵਿਸਟ ਫੈਡਰੇਸ਼ਨ ਸ਼ਾਮਲ ਹਨ। ਇਸ ਕਾਜ ਵਿੱਚ ਗੁਰਦੁਆਰਾ ਸਾਹਿਬ ਦਸਮੇਸ਼ ਦਰਬਾਰ (ਸਰੀ, ਬ੍ਰਿਟਸ਼ ਕੋਲੰਬੀਆ) ਅਤੇ ਓਨਟਾਰੀਓ ਗੁਰਦੁਆਰਾਜ਼ ਕਮੇਟੀ ਦਾ ਵੀ ਖਾਸ ਸਹਿਯੋਗ ਰਹੇਗਾ। 

khalsa jee.JPG

ਇਨ੍ਹਾਂ ਨਿਸ਼ਾਨਿਆਂ ਦੀ ਪ੍ਰਾਪਤੀ ਲਈ ਕੇਂਦਰ ਦੇ ਚਾਰ ਕਾਰਜ ਖੇਤਰ ਹੋਣਗੇ:

ਵਿਚਾਰ

ਖਾਲਸਾ ਰਾਜ ਦੇ ਸੰਕਲਪ ਨੂੰ ਹੋਰ ਨਿਖਾਰਨ ਦੇ ਲਈ ਗੁਰਮਤਿ ਅਧਾਰਤ ਰਾਜਸੀ ਵਿਸ਼ਲੇਸ਼ਣ ਅਤੇ ਸਿੱਖ ਵਿਸ਼ਵ ਦ੍ਰਿਸ਼ਟੀ ਦਾ ਪਸਾਰ

ਵਿਦਿਆ

ਮੀਰੀ-ਪੀਰੀ ਨੂੰ ਪ੍ਰਣਾਈ ਹੋਈ ਭਵਿੱਖਤ ਅਗਵਾਈ ਦੀ ਉਸਾਰੀ ਲਈ ਨੌਜਵਾਨਾਂ ਦੀ ਸਿਧਾਂਤਕ ਅਤੇ ਅਮਲੀ ਸਿਖਲਾਈ

ਰਣਨੀਤੀ

ਪਾਏਦਾਰ ਪੰਥਕ ਸੰਘਰਸ਼ ਅਤੇ ਸਿਆਸਤ ਨੂੰ ਸਹਿਯੋਗ ਦੇਣ ਦੇ ਲਈ ਮੌਜੂਦਾ ਹਾਲਾਤਾਂ ਦੇ ਰਣਨੀਤਕ ਮੌਕਿਆਂ ਅਤੇ ਵੰਗਾਰਾਂ ਦਾ ਮੁਲਾਂਕਣ

ਵਿਰਸਾ

ਭਵਿੱਖਤ ਸੇਧ ਲਈ ਸਿੱਖ ਸੰਘਰਸ਼ ਦੀ ਜੁਝਾਰੂ ਵਿਰਾਸਤ ਅਤੇ ਇਤਿਹਾਸ ਦੀ ਸੰਭਾਲ